Home / Breaking News / ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਲਈ ਲਾੜਾ ਟਰੈਕਟਰ ‘ਤੇ ਲੈ ਕੇ ਆਇਆ ਲਾੜੀ

ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਲਈ ਲਾੜਾ ਟਰੈਕਟਰ ‘ਤੇ ਲੈ ਕੇ ਆਇਆ ਲਾੜੀ

ਪਰਮਵੀਰ ਰਿਸ਼ੀ/ਗੁਰਦਾਸਪੁਰ (रफतार न्यूज ब्यूरो)ः ਬਟਾਲਾ ਨੇੜਲੇ ਪਿੰਡ ਚੰਦੂ ਮਾਜਰਾ ਦੇ ਇੱਕ ਨੌਜਵਾਨ ਨੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਆਪਣੀ ਡੋਲੀ ਟਰੈਕਟਰ ‘ਤੇ ਲੈਕੇ ਆਇਆ. ਇਸ ਤਰ੍ਹਾਂ ਨਵੀਂ ਵਿਆਹੀ ਜੋੜੀ ਨੇ ਆਪਣੀ ਜਿੰਦਗੀ ਦੇ ਅਹਮ ਪਲ ਯਾਦਗਾਰ ਬਣਾਏ ਹਨ . ਲਾੜੇ ਹਰਜਿੰਦਰ ਨੇ ਦੱਸਿਆ ਕਿ ਉਹ ਕਿਸਾਨ ਹੈ ਅਤੇ ਕਿਸਾਨੀ ਅੰਦੋਲਨ ਨੂੰ ਸਮਰਥਨ ਕਰਣ ਲਈ ਉਹਨੇ ਇਹ ਉਪਰਾਲਾ ਕੀਤਾ ਹੈ।  ਉਹ ਟਰੈਕਟਰ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਉਨ੍ਹਾਂ ਨੇ ਖਰਚੀਲੇ ਵਿਆਹਾਂ ਤੋਂ ਤੌਬਾ ਕਰਣ ਦੀ ਪ੍ਰੇਰਨਾ ਅਤੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਇਹ ਉਪਰਾਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਅਕਸਰ ਲੋਗ ਵਿਆਹਾਂ ਦੌਰਾਨ ਕਈ ਤਰਾਂ ਦੇ ਖਰਚੀਲੇ ਸਾਧਨ ਲੈ ਕੇ ਜਾਂਦੇ ਹਨ। ਜਿਸ ਨਾਲ ਪੈਸੇ ਦੀ ਬਰਬਾਦੀ ਹੁੰਦੀ ਹੈ। ਨਾਲ ਹੈ ਕਰੋਨਾ ਕਾਲ ਦੌਰਾਨ ਅਸੀਂ ਦੋਵੇਂ ਆਪਣੇ ਘਰ ਜਾ ਰਹੇ ਹਾਂ। ਕਿਉਂਕਿ ਸਰਕਾਰ ਦੇ ਨਿਰਦੇਸ਼ ਹਨ ਕਿ ਗੱਡੀ ‘ਚ ਦੋ ਲੋਕਾਂ ਤੋਂ ਜ਼ਿਆਦਾ ਨਹੀਂ ਬੈਠ ਸ਼ਕਦੇ।

ਲਾੜੀ ਰੁਖਸਨਾ ਨੇ ਕਿਹਾ ਕਿ ਜੋ ਲੋਕ ਆਪਣੇ ਵਿਆਹਾਂ ਦੌਰਾਨ ਲੱਖਾਂ ਰੁਪਏ ਬਰਬਾਦ ਕਰਦੇ ਹਨ ਉਹਨਾਂ ਲਈ ਇਹ ਮਿਸਾਲ ਪੈਦਾ ਕੀਤੀ ਹੈ। ਮੈਨੂੰ ਉਸ ਸਮੇਂ ਬੜੀ ਖੁਸ਼ੀ ਹੋਈ ਜਦੋਂ ਹਰਜਿੰਦਰ ਨੇ ਦੱਸਿਆ ਕਿ ਉਹ ਟਰੈਕਟਰ ਤੇ ਬਰਾਤ ਲੈ ਕੇ ਆ ਰਹੇ ਹਨ। ਟਰੈਕਟਰ ‘ਤੇ ਜਾਣ ਨਾਲ ਇਕ ਤਾਂ ਖਰਚ ਬਚਿਆ ਅਤੇ ਦੂਜੇ  ਪੈਸੇ।  ਜਿੱਥੇ ਮੇਰੇ ਪਤੀ ਆਪਣੇ ਪਰਿਵਾਰ ਨੂੰ ਟਰੈਕਟਰ ਨਾਲ ਕਮਾਈ ਕਰਕੇ ਪਾਲ ਰਹੇ ਹਨ ਉੱਥੇ ਹੀ ਉਸੇ ਟਰੈਕਟਰ ਉਪਰ ਮੇਰੀ ਡੋਲੀ ਲੈਕੇ ਜਾ ਰਹੇ ਹਨ।

About admin

Check Also

Soni instructs to prepare proposal for salary enhancement of super-specialist doctors

Chandigarh, June 17 (Raftaar News Bureau): The Punjab Government has made all-out efforts to provide …

Leave a Reply

Your email address will not be published. Required fields are marked *

Share