Breaking News






Home / Breaking News / ਸੰਯੁਕਤ ਕਿਸਾਨ ਮੋਰਚੇ ਵੱਲੋਂ ਰਿਲਾਇੰਸ ਦੇ ਮਾਲ ਤੇ ਰਿਲਾਇੰਸ ਕੰਪਨੀ ਦੇ ਹੋਰ ਕਾਰੋਬਾਰ ਤੇ ਟੋਲ ਪਲਾਜਿਆਂ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਨਾਕਾਬੰਦੀ ਕੀਤੀ ਹੋਈ ਹੈ। ਰਿਲਾਇੰਸ ਮਾਲ ਜੋ ਯੂਨੀਵਰਸਿਟੀ ਕੋਲ ਹੈ ਨੂੰ ਦੋ ਹਫਤੇ ਤੋਂ ਯੂਨੀਅਨ ਨੇ ਰੋਕਿਆ ਹੋਇਆ ਹੈ।

ਸੰਯੁਕਤ ਕਿਸਾਨ ਮੋਰਚੇ ਵੱਲੋਂ ਰਿਲਾਇੰਸ ਦੇ ਮਾਲ ਤੇ ਰਿਲਾਇੰਸ ਕੰਪਨੀ ਦੇ ਹੋਰ ਕਾਰੋਬਾਰ ਤੇ ਟੋਲ ਪਲਾਜਿਆਂ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਨਾਕਾਬੰਦੀ ਕੀਤੀ ਹੋਈ ਹੈ। ਰਿਲਾਇੰਸ ਮਾਲ ਜੋ ਯੂਨੀਵਰਸਿਟੀ ਕੋਲ ਹੈ ਨੂੰ ਦੋ ਹਫਤੇ ਤੋਂ ਯੂਨੀਅਨ ਨੇ ਰੋਕਿਆ ਹੋਇਆ ਹੈ।

[रफ़्तार न्यूज़ ब्यूरो]  : ਸੰਯੁਕਤ ਕਿਸਾਨ ਮੋਰਚੇ ਵੱਲੋਂ ਰਿਲਾਇੰਸ ਦੇ ਮਾਲ ਤੇ ਰਿਲਾਇੰਸ ਕੰਪਨੀ ਦੇ ਹੋਰ ਕਾਰੋਬਾਰ ਤੇ ਟੋਲ ਪਲਾਜਿਆਂ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਨਾਕਾਬੰਦੀ ਕੀਤੀ ਹੋਈ ਹੈ। ਰਿਲਾਇੰਸ ਮਾਲ ਜੋ ਯੂਨੀਵਰਸਿਟੀ ਕੋਲ ਹੈ ਨੂੰ ਦੋ ਹਫਤੇ ਤੋਂ ਯੂਨੀਅਨ ਨੇ ਰੋਕਿਆ ਹੋਇਆ ਹੈ। ਲਗਾਤਾਰ ਧਰਨੇ ਤੇ ਬੈਠੇ ਹਨ ਜਿਸ ਵਿੱਚ ਬੀਬੀਆਂ ਵੀ ਵੱਡੀ ਗਿਣਤੀਆਂ ਵਿੱਚ ਸ਼ਾਮਲ ਹੁੰਦੀਆਂ ਹਨ ਖਾਸ ਤੌਰ ਤੇ ਪਿੰਡ ਦੌਣਕਲਾਂ ਤੋਂ 20—25 ਬੀਬੀਆਂ ਦਾ ਕਾਫਲਾ ਇਸ ਧਰਨੇ ਵਿੱਚ ਸ਼ਾਮਲ ਹੁੰਦਾ ਹੈ। ਅੱਜ ਮਿਤੀ 23—12—2020 ਨੂੰ ਸੰਯੁਕਤ ਮੋਰਚੇ ਵਲੋਂ ਦਿੱਤੇ ਪ੍ਰੋਗਰਾਮ ਤਹਿਤ ਭੁੱਖ ਹੜਤਾਲ ਵਿੱਚ ਸਵੇਰੇ 10 ਵਜੇ ਤੋਂ 4 ਵਜੇ ਤੱਕ ਸ਼ਾਮਲ ਹੋਈਆਂ ਬਾਅਦ ਵਿੱਚ ਬੀਬੀਆਂ ਨੇ ਜਿਲ੍ਹੇ ਵਿੱਚ ਪਹਿਲੀ ਔਰਤਾਂ ਦੀ ਇਕਾਈ ਬਣਾਈ ਹੈ। ਜਿਸ ਵਿੱਚ ਪਟਿਆਲਾ—2 ਦੀ ਇਕਾਈ ਦੀ ਪ੍ਰਧਾਨ ਹਰਦੇਵ ਕੌਰ ਨੂੰ ਬਲਾਕ ਆਗੂ ਚੁਣਿਆ ਗਿਆ। ਜਿਸ ਦੀ ਚੋਣ ਜਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਦਿੱਤੂਪੁਰ ਨੇ ਕੀਤੀ। ਬਾਅਦ ਵਿੱਚ ਪਿੰਡ ਇਕਾਈ ਦੀ ਚੋਣ ਹੋਈ। ਜਿਸ ਵਿੱਚ ਰਜਿੰਦਰ ਕੌਰ ਪ੍ਰਧਾਨ, ਬਲਜਿੰਦਰ ਕੌਰ ਸੀਨੀਅਰ ਮੀਤ ਪ੍ਰਧਾਨ, ਸਿਮਰਨਜੀਤ ਕੌਰ ਜਨਰਲ ਸਕੱਤਰ, ਸੁਰਿੰਦਰ ਕੌਰ ਮੀਤ ਪ੍ਰਧਾਨ, ਹਰਦੇਵ ਕੌਰ ਖਜਾਨਚੀ, ਜਸਵਿੰਦਰ ਕੌਰ ਜਥੇਬੰਦਕ ਸਕੱਤਰ, ਭਿੰਦਰ ਕੌਰ ਪ੍ਰੈਸ ਸਕੱਤਰ, ਸਰਬਜੀਤ ਕੋਰ, ਹਰਜੀਤ ਕੌਰ, ਚਰਨ ਕੌਰ, ਹਰਪ੍ਰੀਤ ਕੌਰ, ਰਾਜਵੰਤ ਕੌਰ, ਜਸਵੰਤ ਕੌਰ, ਕਰਨੈਲ ਕੌਰ, ਸੁਖਦੀਪ ਕੌਰ, ਕੁਲਵਿੰਦਰ ਕੌਰ, ਦਲਜੀਤ ਕੌਰ, ਹਰਜਿੰਦਰ ਕੌਰ, ਬਲਜਿੰਦਰ ਕੌਰ, ਗੁਰਦੇਵ ਕੌਰ, ਅਮਰਜੀਤ ਕੌਰ, ਮਨਜੀਤ ਕੌਰ, ਬਲਦੇਵ ਕੌਰ, ਗੁਰਮੇਲ ਕੌਰ, ਬਲਬੀਰ ਕੌਰ, ਮੁਖਤਿਆਰ ਕੌਰ, ਜੀਤ ਕੌਰ, ਕੁਲਵਿੰਦਰ ਕੌਰ, ਪ੍ਰਸੀਨ ਕੌਰ, ਜਸਵਿੰਦਰ ਕੌਰ, ਅਮਰਜੀਤ ਕੌਰ ਕਮੇਟੀ ਮੈਂਬਰ ਚੁਣੀਆਂ ਗਈਆਂ। ਜਿਲ੍ਹਾ ਪ੍ਰਧਾਨ ਜੰਗ ਸਿੰਘ ਭਟੇੜੀ ਨੇ ਜੂਸ ਪੀਲਾ ਕੇ ਭੁੱਖ ਹੜਤਾਲ ਖੁਲਵਾਈ। ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਿਉਣਾ ਨੇ ਵਿਸਥਾਰ ਨਾਲ ਜਥੇਬੰਦੀਆਂ ਦੀਆਂ ਨੀਤੀਆਂ ਦੀ ਜਾਣਕਾਰੀ ਦਿੱਤੀ। ਬੀਬੀਆਂ ਨੇ ਪਿੰਡ ਪਿੰਡ ਫਿਰ ਕੇ ਪਟਿਆਲਾ—2 ਬਲਾਕ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੀਬੀਆਂ ਦਾ ਜਥਾ ਖੜਾ ਕਰਨਗੀਆ। ਜਿਸ ਵਿੱਚ ਯੂਨੀਅਨ ਦੇ ਹੋਰ ਵਰਕਰ  ਉਨ੍ਹਾਂ ਵਿੱਚ ਧੰਨਾ ਸਿੰਘ ਦੌਣ ਕਲਾਂ, ਗੁਰਦੀਪ ਸਿੰਘ ਸਿਉਣਾ, ਕਰਮ ਸਿੰਘ ਜਥੇਦਾਰ, ਨਛੱਤਰ ਸਿੰਘ, ਗੁਰਪ੍ਰੀਤ ਸਿੰਘ, ਹਰਮਨ ਸਿੰਘ, ਮਨਪ੍ਰੀਤ ਸਿੰਘ, ਗੁਰਜੰਟ ਸਿੰਘ ਆਦਿ ਹਾਜਰ ਸਨ।

About admin

Check Also

नवजोत सिद्धू बने पंजाब कांग्रेस के नये प्रधान, 4 कार्यकारी प्रधान होंगे, रफतार न्यूज की ख़बर पर एक बार फिर से मोहर

दिल्ली, 18 जुलाई (रफतार न्यूज ब्यूरो)ः रफतार न्यूज की ख़बर पर एक बार फिर से …

Leave a Reply

Your email address will not be published. Required fields are marked *

Share