Breaking News
Home / पंजाब / ਅੱਜ ਇੱਥੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਇਸ ਮਹਾਨ ਅੰਦੋਲਨ ਨਾਲ ਇਕਮੁੱਠਤਾ ਪ੍ਰਗਟ ਕਰਨ ਲਈ ਦਰਸ਼ਨ ਸਿੰਘ ਲੁਬਾਣਾ ਪ੍ਰਧਾਨ ਪ.ਸ.ਸ.ਫ. ਅਤੇ ਪ੍ਰਧਾਨ ਕਲਾਸ ਫੋਰਥ ਇੰਪਲਾਈਜ਼ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ 101 ਕਰਮਚਾਰੀ ਯੂਨੀਅਨ ਦਫਤਰ ਅੱਗੇ ਭੁੱਖ ਹੜਤਾਲ ਤੇ ਬੈਠੇ ਅਤੇ ਇਸ ਮੌਕੇ ਤੇ ਇੱਕ ਵਿਸ਼ਾਲ ਰੈਲੀ ਸੜਕ ਜਾਮ ਕਰਕੇ ਕੀਤੀ ਗਈ।

ਅੱਜ ਇੱਥੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਇਸ ਮਹਾਨ ਅੰਦੋਲਨ ਨਾਲ ਇਕਮੁੱਠਤਾ ਪ੍ਰਗਟ ਕਰਨ ਲਈ ਦਰਸ਼ਨ ਸਿੰਘ ਲੁਬਾਣਾ ਪ੍ਰਧਾਨ ਪ.ਸ.ਸ.ਫ. ਅਤੇ ਪ੍ਰਧਾਨ ਕਲਾਸ ਫੋਰਥ ਇੰਪਲਾਈਜ਼ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ 101 ਕਰਮਚਾਰੀ ਯੂਨੀਅਨ ਦਫਤਰ ਅੱਗੇ ਭੁੱਖ ਹੜਤਾਲ ਤੇ ਬੈਠੇ ਅਤੇ ਇਸ ਮੌਕੇ ਤੇ ਇੱਕ ਵਿਸ਼ਾਲ ਰੈਲੀ ਸੜਕ ਜਾਮ ਕਰਕੇ ਕੀਤੀ ਗਈ।

ਪਟਿਆਲਾ: ਅੱਜ ਇੱਥੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਇਸ ਮਹਾਨ ਅੰਦੋਲਨ ਨਾਲ ਇਕਮੁੱਠਤਾ ਪ੍ਰਗਟ ਕਰਨ ਲਈ ਦਰਸ਼ਨ ਸਿੰਘ ਲੁਬਾਣਾ ਪ੍ਰਧਾਨ ਪ.ਸ.ਸ.ਫ. ਅਤੇ ਪ੍ਰਧਾਨ ਕਲਾਸ ਫੋਰਥ ਇੰਪਲਾਈਜ਼ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ 101 ਕਰਮਚਾਰੀ ਯੂਨੀਅਨ ਦਫਤਰ ਅੱਗੇ ਭੁੱਖ ਹੜਤਾਲ ਤੇ ਬੈਠੇ ਅਤੇ ਇਸ ਮੌਕੇ ਤੇ ਇੱਕ ਵਿਸ਼ਾਲ ਰੈਲੀ ਸੜਕ ਜਾਮ ਕਰਕੇ ਕੀਤੀ ਗਈ। ਮੋਦੀ ਸਰਕਾਰ ਵਲੋਂ ਕਿਸਾਨ ਅਤੇ ਖੇਤੀ ਵਿਰੋਧੀ ਤਿੰਨੇ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਭੁੱਖ ਹੜਤਾਲ ਵਿੱਚ ਜਥੇਬੰਦੀ ਦੇ ਜਿਹੜੇ ਮੁੱਖ ਆਗੂ ਸ਼ਾਮਲ ਸਨ ਉਨ੍ਹਾਂ ਵਿੱਚ ਸਰਵ ਦਰਸ਼ਨ ਸਿੰਘ ਲੁਬਾਣਾ, ਜਗਮੋਹਲ ਨੋਲੱਖਾ, ਦੀਪ ਚੰਦ ਹੰਸ, ਰਾਮ ਕਿਸ਼ਨ, ਸੂਰਜ ਯਾਦਵ, ਬਲਜਿੰਦਰ ਸਿੰਘ, ਮਾਧੋ ਲਾਲ, ਰਾਮ ਲਾਲ ਰਾਮਾ, ਗੁਰਦਰਸ਼ਨ ਸਿੰਘ, ਸੁਖਵਿੰਦਰ ਸਿੰਘ ਤੋਂ ਇਲਾਵਾ ਹੋਰ ਸਰਗਰਮ ਦਰਜਾ—ਬ—ਦਰਜਾ ਆਗੂ ਸ਼ਾਮਲ ਸਨ।
ਇਸ ਭੁੱਖ ਹੜਤਾਲ ਅਤੇ ਵਿਸ਼ਾਲ ਰੈਲੀ ਵਿੱਚ ਜੁੜੇ ਵਿਸ਼ਾਲ ਇਕੱਠ ਨੂੰ ਸੁਬਾਈ ਤੇ ਕੌਮੀ ਆਗੂ ਸਰਵ ਦਰਸ਼ਨ ਸਿੰਘ ਲੁਬਾਣਾ, ਸੱਜਣ ਸਿੰਘ, ਨਿਰਮਲ ਸਿੰਘ ਧਾਲੀਵਾਲ, ਐਸ.ਕੇ. ਗੌਤਮ, ਉਤਮ ਸਿੰਘ ਬਾਗੜੀ ਨੇ ਸੰਬੋਧਨ ਕੀਤਾ ਅਤੇ ਕਿਸਾਨ ਅੰਦੋਲਨ ਦੀ ਜਿੱਤ ਤੱਕ ਇਸ ਸੰਘਰਸ਼ ਦੀ ਹਰ ਤਰੀਕੇ ਨਾਲ ਮਦਦ ਅਤੇ ਹਿਮਾਇਤ ਜਾਰੀ ਰੱਖਣ ਦਾ ਅਹਿਦ ਕੀਤਾ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਇਨ੍ਹਾਂ ਪ੍ਰਮੁੱਖ ਆਗੂਆਂ ਨੇ ਕਿਹਾ ਕਿ ਮੋਦੀ ਸਰਦਾਰ ਅੱਜ ਤੱਕ ਦੀ ਸਭ ਤੋਂ ਵੱਧ ਲੋਕ ਵਿਰੋਧੀ, ਕਿਸਾਨ, ਮਜਦੂਰ, ਗਰੀਬ, ਨੌਜੁਆਨ, ਵਿਦਿਆਰਥੀ, ਛੋਟੇ ਕਾਰੋਬਾਰੀ, ਘੱਟ ਗਿਣਤੀਆ ਅਤੇ ਦਲਿਤ ਵਿਰੋਧੀ ਜਾਲਮ ਸਰਕਾਰ ਤੋ ਨਿਬੜੀ। ਭਾਰਤ ਦੇ ਲੋਕਾਂ ਦੇ ਸਾਹਮਣੇ ਇਸ ਦਾ ਫਿਰਕਾਪ੍ਰਸਤ ਫਾਸੀਵਾਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਦਾ ਕਰੂਪ ਚਿਹਰਾ ਆ ਚੁੱਕਾ ਹੈ। ਆਗੂਆਂ ਨੇ ਕਿਹਾ ਕਿ ਜਿੱਥੇ ਮੋਦੀ ਸਰਕਾਰ ਨੇ ਕਰੋਨਾ ਦੀ ਆੜ ਵਿੱਚ 44 ਕਿਰਤ ਕਾਨੂੰਨ ਖਤਮ ਕੀਤੇ, ਮੁਲਾਜਮਾਂ, ਮਜਦੂਰਾਂ ਵਿਰੋਧੀ ਫੈਸਲੇ, ਬਿਜਲੀ ਬਿਲ 2020 ਲਿਆਦਾ, ਮੋਟਰ ਵਹੀਕਲ ਐਕਟ 2020 ਲਿਆਦਾ, ਧਾਰਾ 370 ਤੋੜੀ, ਸੰਵਿਧਾਨਕ ਕਾਲਾ ਕਾਨੂੰਨ ਪਾਸ ਕੀਤਾ, ਨਿਜੀਕਰਨ ਦਾ ਅਮਲ ਤੇਜ ਕੀਤਾ, ਉੱਥੇ ਸਭ ਤੋਂ ਘਾਤਕ ਕਾਰਾ ਇਸੇ ਸਮੇਂ ਵਿੱਚ ਜੂਨ ਮਹੀਨੇ ਵਿੱਚ ਕਿਸਾਨਾਂ ਦੀਆਂ ਜਮੀਨਾਂ ਖਤਮ ਕਰਨ ਲਈ, ਕਾਰਪੋਰੇਟ ਘਰਾਣਿਆਂ ਨੂੰ ਖਾਧ ਪਦਾਰਥ ਅਤੇ ਅਨਾਜ ਸਟੋਰ ਕਰਨ ਦੀ ਅਤੇ ਜਮੀਨਾਂ ਹੜੱਪਣ ਦੀ ਖੁੱਲ੍ਹ ਦਿੰਦੇ ਤਿੰਨ ਕਾਲੇ ਕਾਨੂੰਨ ਹੋਂਦ ਵਿੱਚ ਲਿਆਕੇ ਦੇਸ਼ ਦੇ ਅੰਨਦਾਤਾ ਕਿਸਾਨਾ ਤੇ ਵੱਡਾ ਹਮਲਾ ਕੀਤਾ ਹੈ ਜਿਹੜਾ ਕਿ ਕਿਸਾਨਾਂ ਨੂੰ ਅਤੇ ਖੇਤੀ ਆਰਥਿਕਤਾ ਨੂੰ ਤਬਾਹ ਕਰਕੇ ਰੱਖ ਦੇਵੇਗਾ। ਸਦਕੇ ਜਾਈਏ ਕਿਸਾਨ ਜਥੇਬੰਦੀਆਂ ਦੇ ਜਿਨ੍ਹਾਂ ਨੇ ਮੋਦੀ ਸਰਕਾਰ ਦੇ ਇਨ੍ਹਾਂ ਕਾਲੇ ਕਾਨੂੰਨਾ ਨੂੰ ਠੋਕਵੀ ਚੁਣੋਤੀ ਦਿੰਦੇ ਹੋਏ ਜਬਰਦਸਤ ਸੰਘਰਸ਼ ਛੇੜ ਦਿੱਤਾ, ਜਿਹੜਾ ਕਿ ਸਾਰੇ ਦੇਸ਼ ਵਿੱਚ ਫੈਲ ਗਿਆ ਅਤੇ 10 ਲੱਖ ਤੋਂ ਵੱਧ ਵੱਖ—ਵੱਖ ਸੂਬਿਆਂ ਦੇ ਕਿਸਾਨਾਂ ਨੇ ਇੱਕ ਮਹੀਨੇ ਤੋਂ ਦਿੱਲੀ ਨੂੰ ਚੁਫੇਰੇ ਤੋਂ ਘੇਰਿਆ ਹੋਇਆ ਹੈ। ਇਸ ਕਿਸਾਨ ਅੰਦੋਲਨ ਵਿੱਚ ਪੰਜਾਬ ਦੇ ਕਿਸਾਨਾਂ ਦੀ ਪਹਿਲਕਦਮੀ ਅਤੇ ਸ਼ਿਰਕਤ ਲਾਮਿਸਾਲ ਵੇਖਣ ਨੂੰ ਮਿਲ ਰਹੀ ਹੈ। ਇਸ ਕਿਸਾਨੀ ਸੰਘਰਸ਼ ਨੇ ਹਰ ਇੱਕ ਲੁੱਟੇ ਜਾਣ ਵਾਲੇ ਅਤੇ ਮੋਦੀ ਸਰਕਾਰ ਦੇ ਪੀੜਤ ਤਬਕੇ ਨੂੰ ਇਸ ਘੋਲ ਵੱਲ ਖਿਚਿਆ ਅਤੇ ਇੱਕ ਵਿਲੱਖਣ ਜਾਗਰਤੀ ਪੈਦਾ ਕੀਤੀ ਹੈ। ਅੱਜ ਕਿਸਾਨੀ ਘੋਲ ਦੀ ਗੂੰਜ ਸਾਰੀ ਦੁਨੀਆ ਵਿੱਚ ਸੁਣਾਈ ਦੇ ਰਹੀ ਹੈ। ਬੁਲਾਰਿਆਂ ਨੇ ਆਪਣੇ ਸੰਬੋਧਨ ਰਾਹੀਂ ਮੰਗ ਕੀਤੀ ਤਿੰਨੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਫੌਰੀ ਤੌਰ ਤੇ ਵਾਪਸ ਲਏ ਜਾਣ ਅਤੇ ਦੇਸ਼ ਦੇ ਕਿਸਾਨਾਂ ਤੇ ਮਜਦੂਰਾਂ ਦੀ ਹਿਮਾਇਤ ਕਰ ਰਹੇ ਕਰੋੜਾਂ ਦੇਸ਼ ਵਾਸੀਆਂ ਦੇ ਇਸ ਮਹਾਨ ਸੰਘਰਸ਼ ਦੇ ਫਤਵੇ ਸਾਹਮਣੇ ਸਿਰ ਝੁਕਾ ਕੇ ਮਾਫੀ ਮੰਗੇ। ਇਸ ਮੌਕੇ ਪ੍ਰਸ਼ਾਸ਼ਨ ਨੂੰ ਮੁਲਾਜਮ—ਪੈਨਸ਼ਨਰ ਮੰਗਾਂ ਅਤੇ ਅਧਿਆਪਕਾਂ ਦੀਆਂ ਮੰਗਾਂ ਦਾ ਮੈਮੋਰੰਡਮ ਨੂੰ ਸੌਂਪਿਆ ਗਿਆ, ਹੋਰ ਆਗੂ ਜੋ ਹਾਜਰ ਸਨ ਉਨ੍ਹਾਂ ਵਿੱਚ ਸੁਖਦੇਵ ਰਾਮ ਸੁੱਖੀ, ਬਾਬੂ ਸਿੰਘ ਫੌਜੀ, ਰਾਕੇਸ਼ ਸ਼ਰਮਾ, ਰਾਮ ਕਿਸ਼ਨ, ਰਾਮ ਪ੍ਰਸਾਦ ਸਹੋਤਾ, ਕਾਕਾ ਸਿੰਘ, ਬਲਬੀਰ ਸਿੰਘ, ਦੂਬਰੀ ਯਾਦਵ, ਇੰਦਰਪਾਲ, ਮੇਘਰਾਜ, ਰਾਜਵੰਤ ਕੌਰ, ਜਗਜੀਤ ਸਿੰਘ ਲੱਡੂ, ਰਿੰਕੂ ਵੈਦ, ਕੁਲਦੀਪ ਸਿੰਘ ਰਾਇਵਾਲ, ਰਤਨ ਸਿੰਘ, ਕਰਨੈਲ ਚੰਦ, ਸੁਖਦੇਵ ਝੰਡੀ, ਅਨਿਲ ਕੁਮਾਰ, ਬਾਲਕ ਰਾਮ, ਕੁਲਵਿੰਦਰ ਸਿੰਘ, ਸ਼ਿਵ ਚਰਨ, ਦਰਸ਼ਨ ਸਿੰਘ ਘੱਗਾ, ਹਰਬੰਸ ਸਿੰਘ ਤਰਲੋਚਨ ਮਾੜੂ, ਪ੍ਰਕਾਸ਼ ਸਿੰਘ ਲੁਬਾਣਾ, ਸਤਿਆ ਨਰਾਇਣ ਗੋਨੀ, ਉਂਕਾਰ ਸਿੰਘ, ਆਦਿ ਹਾਜਰ ਸਨ।

About admin

Check Also

पंजाब में कृषि और औद्योगिक विकास को बढ़ावा देने के लिए 69,000 करोड़ रूपये के अहम बुनियादी ढांचा प्रोजेक्ट

चंडीगढ़, 17 जुलाई (पीतांबर शर्मा) : मुख्य सचिव श्रीमती विनी महाजन ने आज यहाँ बताया कि …

Leave a Reply

Your email address will not be published. Required fields are marked *

Share
gtag('config', 'G-F32HR3JE00');