Breaking News


Home / Breaking News / ਹਾਦਸਿਆਂ ਅਤੇ ਆਫਤਾਵਾ ਸਮੇ ਜਿੰਦਗੀ ਬਚਾਉਣ ਲਈ ਫਸਟ ਏਡ ਦਾ ਅਹਿਮ ਯੋਗਦਾਨ – ਅੈਸ ਅੈਸ ਪੀ।      

ਹਾਦਸਿਆਂ ਅਤੇ ਆਫਤਾਵਾ ਸਮੇ ਜਿੰਦਗੀ ਬਚਾਉਣ ਲਈ ਫਸਟ ਏਡ ਦਾ ਅਹਿਮ ਯੋਗਦਾਨ – ਅੈਸ ਅੈਸ ਪੀ।      

 (रफ़्तार न्यूज़ ब्यूरो) : ਵੱਧ ਰਹੇ ਸੜਕ ਹਾਦਸਿਆਂ ਆਫਤਾਵਾ ਅਤੇ ਦੂਸਰੀਆਂ ਘਟਨਾਵਾਂ ਕਾਰਨ ਜ਼ਖਮੀ ਹੋਏ ਲੋਕਾਂ ਦੀ ਜਿੰਦਗੀਆਂ ਬਚਾਉਣ ਵਿੱਚ ਮੋਕੇ ਤੇ ਹਾਜਰ ਪੁਲਿਸ ਜਵਾਨਾਂ ਅਤੇ ਆਮ ਪਬਲਿਕ ਵਲੋ ਦਿੱਤੀ ਫਸਟ ਏਡ ਅਤੇ ਸੀਪੀਆਰ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ ਇਸ ਲਈ ਹਰੇਕ ਪੁਲਿਸ ਜਵਾਨ, ਵਿਦਿਆਰਥੀ,  ਅਧਿਆਪਕ, ਵਹੀਕਲ ਚਾਲਕ ਅਤੇ ਮਾਤਾ ਪਿਤਾ ਪਰਿਵਾਰਕ ਮੈਂਬਰਾਂ ਨੂੰ ਬੇਸਿਕ ਫਸਟ ਏਡ ਅਤੇ ਸੀਪੀਆਰ ਦੀ ਟਰੇਨਿੰਗ ਕਿਸੇ ਮਾਹਰ ਗਿਆਨਵਾਨ ਇਨਸਾਨ ਤੋ ਜਰੂਰ ਲੈਣੀ ਚਾਹੀਦੀ ਹੈ ਅਤੇ ਸੰਕਟ ਸਮੇਂ ਜਰੂਰ ਮਦਦ ਕਰਨੀ ਚਾਹੀਦੀ ਹੈ ਇਹ ਸਦੇਸ ਸੀਨੀਅਰ ਸੁਪਰਡੈਂਟ ਆਫ ਪੁਲਿਸ ਸੰਗਰੂਰ ਨੇ ਪੁਲਿਸ ਲਾਈਨ ਵਿਖੇ ਲਗੇ ਬੇਸਿਕ ਫਸਟ ਏਡ ਸੀਪੀਆਰ, ਫਾਇਰ ਸੇਫਟੀ ਰੈਸਕਿਯੂ ਸਿਸਟਮ ਦੇ ਟਰੇਨਿੰਗ ਪ੍ਰੋਗਰਾਮ ਸਮੇ ਦਿਤੇ। ਇਸ ਮੋਕੇ ਫਸਟ ਏਡ ਸਿਹਤ ਸੇਫਟੀ ਮਿਸ਼ਨ ਦੇ ਚੀਫ ਟਰੇਨਰ ਅਤੇ ਰੈਡ ਕਰਾਸ ਦੇ ਸੇਵਾ ਮੁਕਤ ਜਿਲਾ ਟਰੇਨਿੰਗ ਅਫਸਰ ਸ੍ਰੀ ਕਾਕਾ ਰਾਮ ਵਰਮਾ ਅਤੇ ਉਨਾਂ ਨਾਲ ਪਹੁੰਚੇ ਡਾਕਟਰ ਨੀਰਜ ਭਾਰਦਵਾਜ ਪ੍ਰਿੰਸੀਪਲ ਭਾਈ ਘਨੱਈਆ ਮੈਡੀਕਲ ਇੰਸਟੀਚਿਊਟ ਅਤੇ ਡਾਕਟਰ ਪ੍ਰਮਜੀਤ ਕੌਰ ਗਿੱਲ, ਪ੍ਰਿੰਸੀਪਲ ਨੈਸਨਲ ਕਾਲਜ ਆਫ ਨਰਸਿੰਗ ਨੇ ਜਿਲੇ ਦੇ ਟਰੈਫਿਕ, ਹਾਈਵੈਜ ਪੀਸੀਆਰ ਅਤੇ ਵੱਖ ਵੱਖ ਪੁਲਿਸ ਸਟੇਸ਼ਨਾਂ ਤੋ ਆਏ ਕਰਮਚਾਰੀਆਂ ਨੂੰ ਸੜਕ ਹਾਦਸਿਆਂ ਅਤੇ ਦੂਸਰੀ ਘਰੇਲੂ ਜਾ ਕੰਮ ਵਾਲੀਆ ਥਾਵਾਂ ਤੇ ਵਾਪਰੀਆ ਦੁਰਘਟਨਾ ਸਮੇ ਪੀੜਤਾ ਦੀ ਜਾਨ ਬਚਾਉਣ ਲਈ ਫਸਟ ਏਡ ਦੀ ਏ ਬੀ ਸੀ ਡੀ ਅਤੇ ਸੇਵਾ ਸੰਭਾਲ ਬਾਰੇ ਸਿਖਲਾਈ ਦਿੱਤੀ ਜਿਸ ਹਿਤ ਇੱਕ ਜਵਾਨ ਨੂੰ ਸਾਰਿਆਂ ਸਾਹਮਣੇ ਲਿਟਾਕੇ ਪੁਲਿਸ ਕਰਮਚਾਰੀਆਂ ਨੂੰ ਬੁਲਾਕੇ ਬੇਹੋਸ਼ ਦੌਰਾ ਪਏ ਜਾ ਜਖਮੀ ਇਨਸਾਨ ਨੂੰ ਮਰਨ ਅਤੇ ਅਪਾਹਜ ਹੋਣ ਤੋ ਬਚਾਉਣ ਲਈ ਉਸਦੇ ਸਾਹ ਦੇ ਰਸਤਿਆਂ ਨੂੰ ਸਾਫ ਕਰਨ, ਸਾਹ ਅਤੇ ਲਹੂ ਚੱਕਰ ਕਿਰਿਆ ਦੀ ਜਾਚ ਕਰਨ, ਵਗਦੇ ਖੂਨ ਨੂੰ ਬੰਦ ਕਰਨ ਪਰ ਨੱਕ ਮੂੰਹ ਕੰਨ ਵਿਚੋ ਆ ਰਹੇ ਖੂਨ ਨੂੰ ਬੰਦ ਨਾ ਕਰਨ, ਬੱਲਡ ਪ੍ਰੈਸਰ ਜਾ ਸੂਗਰ ਦੇ ਘੱਟ ਜਾਣ ਤੇ ਰਿਕਵਰੀ ਪੋਜੀਸਨ, ਦਿਲ ਦਿਮਾਗ ਜਾ ਫੇਫੜਿਆਂ ਦੇ ਕਾਰਜ ਬੰਦ ਹੋਣ ਤੇ ਸੀਪੀਆਰ ਕਰਨ ਬਾਰੇ ਟਰੇਨਿੰਗ ਕਰਵਾਈ।  ਸਿਰ ਦੀ ਸੱਟ, ਬੇਹੋਸ਼ੀ, ਦਿਲ ਜਾ ਮਿਰਗੀ ਦਾ ਦੌਰਾ ਪੈਣ ਤੇ ਮੋਕੇ ਤੇ ਜਾਨ ਬਚਾਉਣ ਅਤੇ ਠੀਕ ਤਰੀਕੇ ਨਾਲ ਹਸਪਤਾਲ ਲੈਕੇ ਜਾਦੇ ਸਮੇ ਰਸਤੇ ਵਿੱਚ ਦਿਤੀ ਜਾਣ ਵਾਲੀ ਫਸਟ ਏਡ ਬਾਰੇ ਦਸਿਆ । ਅੱਗ ਲੱਗਣ ਦੇ ਕਾਰਨਾਂ, ਅੱਗ ਦੀਆਂ ਕਿਸਮਾਂ, ਅੱਗ ਬੁਝਾਉਣ ਲਈ ਪਾਣੀ ਮਿਟੀ ਅੱਗ ਬੁਝਾਊ ਸਿਲੰਡਰਾਂ ਦੀ ਠੀਕ ਵਰਤੋ ਅਤੇ ਅੱਗ ਨੂੰ ਭੁੱਖਾ ਮਾਰਨ ਲਈ ਆਕਸੀਜਨ ਅਤੇ ਬਾਲਣ ਸਪਲਾਈ ਬੰਦ ਕਰਨ ਅਤੇ ਪੀੜਤਾਂ ਨੂੰ ਰੈਸਕਿਯੂ ਕਰਨ ਬਾਰੇ ਸਮਝਾਇਆ। ਭਾਈ ਘਨੱਈਆ ਮੈਡੀਕਲ ਇੰਸਟੀਚਿਊਟ ਦੇ ਪ੍ਰਿੰਸੀਪਲ ਡਾ ਨੀਰਜ ਭਾਰਦਵਾਜ ਵਲੋ ਅੈਸ ਅੈਸ ਪੀ ਸ੍ਰੀ ਵਿਵੇਕਸੀਲ ਸੋਨੀ ਅਤੇ ਕੋਰੋਨਾ ਮਹਾਮਾਰੀ ਦੋਰਾਨ ਦਿਨ ਰਾਤ ਸੇਵਾ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਦੇਕੇ ਧੰਨਵਾਦ ਕੀਤਾ।  ਅੈਡਵੋਕੇਟ ਮਨਜੀਤ ਸਿੰਘ ਬਰਾੜ, ਸਾਬਕਾ ਅੈਸ ਪੀ ਪੰਜਾਬ ਪੁਲਿਸ ਜੋ ਵਿਸ਼ੇਸ ਤੌਰ ਤੇ ਇਸ ਟਰੇਨਿੰਗ ਟੀਮ ਨਾਲ ਪਹੁੰਚੇ ਨੇ ਆਪਣੇ ਤਜਰਬੇ ਅਤੇ ਅਦਾਲਤਾਂ ਵਿੱਚ ਕੇਸਾਂ ਦੀ ਪੈਰਵੀ ਕਰਨ ਅਤੇ ਸਮਸਿਆਵਾਂ ਵਿੱਚ ਫਸੇ ਲੋਕਾਂ ਨੂੰ ਠੀਕ ਇਨਸਾਫ ਦੇਣ ਅਤੇ ਭਟਕੇ ਨੋਜਵਾਨਾਂ ਨੂੰ ਠੀਕ ਅਗਵਾਈ ਦੇਣ, ਪਬਲਿਕ ਪੁਲਿਸ ਦੇ ਚੰਗੇ ਸਬੰਧਾ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਆਪਣੇ ਦੇਸ, ਮਾਤਰ ਭੂਮੀ ਆਪਣੇ ਪਰਿਵਾਰ, ਬਜੁਰਗਾਂ ,  ਸਬੰਧੀਆਂ, ਵਾਤਾਵਰਣ ਨੂੰ ਪ੍ਰੇਮ ਸਮਾ ਮਦਦ ਅਤੇ ਸਨਮਾਨ ਦੇਕੇ ਸਬਰ ਸਾਤੀ ਨਾਲ ਈਸ਼ਵਰ ਦਾ ਧੰਨਵਾਦ ਕਰਦਿਆਂ ਜਿੰਦਗੀ ਬਤੀਤ ਕਰਨੀ ਚਾਹੀਦੀ ਹੈ। ਮੋਕੇ ਤੇ ਹਾਜਰ ਅੈਸ ਪੀ ਅਤੇ ਡੀ ਐਸ ਪੀ ਨੇ ਡੀ ਜੀ ਪੀ ਪੰਜਾਬ, ਅੈਸ ਅੈਸ ਪੀ ਸੰਗਰੂਰ, ਦੇ ਨਾਲ ਮਨਜੀਤ ਸਿੰਘ ਬਰਾੜ, ਕਾਕਾ ਰਾਮ ਵਰਮਾ ਅਤੇ ਉਨਾਂ ਦੇ ਸਾਥੀਆਂ ਦਾ ਸਨਮਾਨ ਅਤੇ ਧੰਨਵਾਦ ਕੀਤਾ। ਵਲੋ: ਕਾਕਾ ਰਾਮ ਵਰਮਾ 9878611620

About admin

Check Also

नवजोत सिद्धू बने पंजाब कांग्रेस के नये प्रधान, 4 कार्यकारी प्रधान होंगे, रफतार न्यूज की ख़बर पर एक बार फिर से मोहर

दिल्ली, 18 जुलाई (रफतार न्यूज ब्यूरो)ः रफतार न्यूज की ख़बर पर एक बार फिर से …

Leave a Reply

Your email address will not be published. Required fields are marked *

Share