Breaking News






Home / Breaking News /  ਪਟਿਆਲਾ ਪੁਲਿਸ ਵੱਲੋਂ ਲੋਕਾਂ ਤੋਂ ‘ਸੁਰੱਖਿਅਤ ਡਰਾਈਵਿੰਗ ਸਭਿਆਚਾਰ’ ਲਈ ਸੁਝਾਵਾਂ ਦੀ ਮੰਗ

 ਪਟਿਆਲਾ ਪੁਲਿਸ ਵੱਲੋਂ ਲੋਕਾਂ ਤੋਂ ‘ਸੁਰੱਖਿਅਤ ਡਰਾਈਵਿੰਗ ਸਭਿਆਚਾਰ’ ਲਈ ਸੁਝਾਵਾਂ ਦੀ ਮੰਗ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਦਫਤਰ, ਪਟਿਆਲਾ

ਸੁਝਾਵਾਂ / ਪੁੱਛਗਿੱਛ ਲਈ ਵਟਸਐਪ ਨੰਬਰ 95929 17975 ਜਾਰੀ

ਪਟਿਆਲਾ, 12 ਦਸੰਬਰ:

‘ਸੁਰੱਖਿਅਤ ਪਟਿਆਲਾ’ ਪਹਿਲਕਦਮੀ ਤਹਿਤ, ਪਟਿਆਲਾ ਪੁਲਿਸ ਨੇ ‘ਸੁਰਖਿਅਤ ਡਰਾਈਵਿੰਗ ਸਭਿਆਚਾਰ’ ਨਾਮ ਹੇਠ ਮੁਹਿੰਮ ਆਰੰਭੀ ਹੈ।

ਐਸ ਐਸ ਪੀ ਪਟਿਆਲਾ, ਵਿਕਰਮ ਜੀਤ ਦੁੱਗਲ ਨੇ ਲੋਕਾਂ ਪਾਸੋਂ ਸੁਝਾਅ ਮੰਗਣ / ਪੁੱਛਗਿੱਛ ਲਈ ਇੱਕ ਵਟਸਐਪ ਨੰਬਰ 95929 17975 ਜਾਰੀ ਕਰਦਿਆਂ ਖੁਲਾਸਾ ਕੀਤਾ ਕਿ ਜ਼ਿਲੇ ਭਰ ਵਿੱਚ ਬਲੈਕ ਸਪਾਟ / ਦੁਰਘਟਨਾ ਦੇ ਸੰਭਾਵਿਤ ਸਥਾਨਾਂ ਦੀ ਪਛਾਣ ਕੀਤੀ ਗਈ ਹੈ ਅਤੇ ਪੁਲਿਸ ਅਧਿਕਾਰੀਆਂ ਅਤੇ ਹੋਰ ਭਾਗੀਦਾਰਾਂ ਨੂੰ ਆਪੋ – ਆਪਣੇ ਯਤਨਾਂ ਨਾਲ  ਸਬੰਧਤ ਸੜਕਾਂ ‘ਤੇ ਆਈਆਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਇੰਜੀਨੀਅਰਿੰਗ ਦੀਆਂ ਖਾਮੀਆਂ ਨੂੰ ਦੂਰ ਕਰਨ ਲਈ ਕਿਹਾ ਗਿਆ ਹੈ ਤਾਂ ਸੜ੍ਹਕ ਤੇ ਚਲਣ ਵਾਲੇ ਯਾਤਰੀਆਂ ਦੀ ਸੁਰੱਖਿਆ ਲਈ ਅਮਲੀ ਰੂਪ ਚ ਸੁਝਾਵਾਂ ਨੂੰ ਲਾਗੂ ਕੀਤਾ ਜਾ ਸਕੇ।

ਇਸ ਮੰਤਵ ਲਈ, ਯਾਤਰੀਆਂ ਅਤੇ ਵਸਨੀਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਟ੍ਰੈਫਿਕ ਭੀੜ ਨੂੰ ਘਟਾਉਣ, ਗੈਰਕਾਨੂੰਨੀ ਪਾਰਕਿੰਗ ਨੂੰ ਹਟਾਉਣ, ਸੜਕਾਂ ਤੇ ਨਿਸ਼ਾਨ ਲਗਾਉਣ ਅਤੇ ਸਾਈਨ ਬੋਰਡਾਂ ਦੀ ਜ਼ਰੂਰਤ ਅਤੇ  ਸੜ੍ਹਕਾਂ ਤੇ ਸਪੱਸ਼ਟ ਨਜ਼ਰ ਆਉਣ  /  ਰੌਸ਼ਨੀ ਆਦਿ ਲਈ ਸੁਝਾਅ ਦੇਣ ਲਈ ਅਪੀਲ ਕੀਤੀ ਗਈ ਹੈ।

ਐਸ ਐਸ ਪੀ ਨੇ ਕਿਹਾ, “ਲੋਕ ਕੀਤੇ ਜਾਣ ਵਾਲੇ ਉਪਾਵਾਂ ਸਬੰਧੀ ਵੀਡੀਓ, ਫੋਟੋਆਂ ਅਤੇ ਲਿਖਤੀ ਸੁਝਾਅ ਦੇ ਸਕਦੇ ਹਨ, ਤਾਂ ਜੋ ਲੋਕਾਂ ਦੇ ਸੁਝਾਅ ਅਤੇ ਸਿਫ਼ਾਰਸ਼ਾਂ ਦੇ ਮੱਦੇਨਜ਼ਰ ‘ ਸੁਰੱਖਿਅਤ ਪਟਿਆਲਾ ‘ ਦੀ ਪਹਿਲਕਦਮੀ ਤਹਿਤ ਪਟਿਆਲਾ ਜ਼ਿਲ੍ਹੇ ਦੀ ਸਮੁੱਚੀ ਸੜਕ ਸੁਰੱਖਿਆ ਯੋਜਨਾ ਤਿਆਰ ਕੀਤੀ ਜਾ ਸਕੇ।

ਉਨ੍ਹਾਂ ਅੱਗੇ ਕਿਹਾ ਕਿ ਅਪਰਾਧ ਨੂੰ ਰੋਕਣ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦਾ ਆਪਣਾ ਮੁੱਢਲਾ ਫਰਜ਼ ਨਿਭਾਉਣ ਤੋਂ ਇਲਾਵਾ, ਪਟਿਆਲਾ ਪੁਲਿਸ ਹੁਣ ਟ੍ਰੈਫਿਕ ਜਾਮ ਅਤੇ ਸੜਕ ਸੁਰੱਖਿਆ ਨਾਲ ਜੁੜੇ ਮੁੱਦਿਆਂ ‘ਤੇ ਧਿਆਨ ਦੇ ਰਹੀ ਹੈ।

ਸ੍ਰੀ ਦੁੱਗਲ ਨੇ ਕਿਹਾ ਕਿ ਅੱਜ ਖ਼ਤਮ ਹੋਣ ਵਾਲਾ ਹਫ਼ਤਾ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਮਨਾਇਆ ਗਿਆ ਹੈ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜ਼ੈਬਰਾ ਕਰਾਸਿੰਗਜ਼ ਅਤੇ ਫੁੱਟਪਾਥਾਂ ਪ੍ਰਤੀ ਸੰਵੇਦਨਸ਼ੀਲਤਾ ਬਾਰੇ ਪ੍ਰੇਰਿਤ ਕੀਤਾ ਗਿਆ ਹੈ ਤਾਂ ਜੋ ਪੈਦਲ ਚੱਲਣ ਵਾਲੇ ਭਾਰੀ ਟ੍ਰੈਫਿਕ ਦੇ ਚੱਕਰਾਂ ਵਿੱਚ ਸੜਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਪਾਰ ਕਰ ਸਕਣ।

ਟ੍ਰੈਫਿਕ ਸਿਗਨਲਾਂ ‘ਤੇ, ਜ਼ੈਬਰਾ ਕਰਾਸਿੰਗਜ਼ ਤੋਂ ਸਹੀ ਦੂਰੀ ਬਣਾ ਕੇ ਵਾਹਨਾਂ ਨੂੰ ਰੋਕਣ ਅਤੇ ਹੋਰ ਸੜਕੀ ਨਿਯਮਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕਰਨ ਲਈ  ‘ਪੈਦਲ ਯਾਤਰੀਆਂ ਲਈ ਸੁਰੱਖਿਆ ਮੁਹਿੰਮ’ਵੀ ਇਸੇ ਹਫ਼ਤੇ ਟ੍ਰੈਫਿਕ ਪੁਲਿਸ ਦੁਆਰਾ ਚਲਾਈ ਗਈ ਹੈ।

ਇਸੇ ਤਰ੍ਹਾਂ ਪੈਦਲ ਯਾਤਰੀਆਂ ਨੂੰ ‘ਹੈਡਜ਼ ਅਪ’ ਜਿਹੀਆਂ ਘੋਸ਼ਣਾਵਾਂ ਅਤੇ ਸੰਦੇਸ਼ਾਂ ਰਾਹੀਂ ਬੇਨਤੀ ਕੀਤੀ ਜਾ ਰਹੀ ਹੈ ਕਿ ਉਹ ਅਕਸਰ ਸੜਕਾਂ ਨੂੰ ਪਾਰ ਕਰਦੇ ਹੋਏ ਸਾਵਧਾਨ ਰਹਿਣ ਅਤੇ ਸੜ੍ਹਕ ਪਰ ਕਰਦੇ ਹੋਏ ਮੋਬਾਈਲ ਸੀ ਵਰਤੋਂ ਨਾ ਕਰਨ।

About admin

Check Also

नवजोत सिद्धू बने पंजाब कांग्रेस के नये प्रधान, 4 कार्यकारी प्रधान होंगे, रफतार न्यूज की ख़बर पर एक बार फिर से मोहर

दिल्ली, 18 जुलाई (रफतार न्यूज ब्यूरो)ः रफतार न्यूज की ख़बर पर एक बार फिर से …

Leave a Reply

Your email address will not be published. Required fields are marked *

Share