Saturday , December 5 2020
Home / English News / ਯੂਕੇ: ਚਾਂਸਲਰ ਰਿਸ਼ੀ ਸੁਨਾਕ ‘ਤੇ ਲੱਗੀ ਸਥਾਨਕ ਪੱਬ ਵਿੱਚ ਜਾਣ ‘ਤੇ ਪਾਬੰਦੀ

ਯੂਕੇ: ਚਾਂਸਲਰ ਰਿਸ਼ੀ ਸੁਨਾਕ ‘ਤੇ ਲੱਗੀ ਸਥਾਨਕ ਪੱਬ ਵਿੱਚ ਜਾਣ ‘ਤੇ ਪਾਬੰਦੀ

ਗਲਾਸਗੋ (ਰਫਤਾਰ ਨਿਊਜ਼ ਬਿਊਰੋ)
ਸਰਕਾਰੀ ਮੰਤਰੀ ਜਾਂ ਅਧਿਕਾਰੀ ਕਈ ਵਾਰ ਅਜਿਹੇ ਬਿਆਨ ਜਾਂ ਕੰਮ ਕਰ ਦਿੰਦੇ ਹਨ ਕਿ ਉਨ੍ਹਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲ ਹੀ ਵਿੱਚ ਚਾਂਸਲਰ  ਰਿਸ਼ੀ ਸੁਨਾਕ ‘ਤੇ ਛੁੱਟੀਆਂ ਦੌਰਾਨ ਬੱਚਿਆਂ ਲਈ ਮੁਫਤ ਸਕੂਲ ਖਾਣਾ ਵਧਾਉਣ ਦੀ ਯੋਜਨਾ ਦੇ ਵਿਰੁੱਧ ਵੋਟ ਪਾਉਣ ਤੋਂ ਬਾਅਦ ਉਸ ਦੇ ਹਲਕੇ ਦੇ ਇੱਕ ਪੱਬ ਨੇ ਪਾਬੰਦੀ ਲਗਾਈ ਗਈ ਹੈ। ਹਾਲਾਂਕਿ ਇਸ ਮਤੇ ਨੂੰ ਬੁੱਧਵਾਰ ਨੂੰ ਪਈਆਂ 322 ਵੋਟਾਂ ਨਾਲ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਦੇਸ਼ ਭਰ ਦੇ ਪਰਿਵਾਰਾਂ ਨੂੰ ਕੋਰੋਨਾਂ ਵਾਇਰਸ ਮਹਾਂਮਾਰੀ ਦੇ ਦੌਰਾਨ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ਵਿੱਚ ਐਲੇਕਸ ਕੁੱਕ, ਜੋ ਸਟੋਕਸਲੇ, ਨੌਰਥ ਯੌਰਕਸ਼ਾਇਰ ਵਿੱਚ ਮਿਲ ਪੱਬ ਅਤੇ ਇਸ ਦੇ ਰੈਸਟੋਰੈਂਟ ਇਲ ਮਲਿਨੋ ਦਾ ਮਾਲਕ ਹੈ,ਨੇ ਸੁਨਾਕ ਦੀ ਪੱਬ ਵਿੱਚ ਦਾਖਲ ਹੋਣ ਬਾਰੇ ਪਾਬੰਦੀ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਇਲਾਵਾ ਟੋਰੀ ਦੇ ਸੰਸਦ ਮੈਂਬਰ ਜੈਕਬ ਯੰਗ, ਸਾਈਮਨ ਕਲਾਰਕ ਅਤੇ ਮੈਟ ਵਿਕਰਸ ਨੂੰ ਵੀ ਮਾਰਕਸ ਰਾਸ਼ਫੋਰਡ ਦੇ ਪ੍ਰਸਤਾਵ ਦੇ ਵਿਰੁੱਧ ਵੋਟ ਪਾਉਣ ਲਈ  ਪੱਬ ਵਿੱਚ ਆਉਣ ਤੋਂ ਰੋਕਿਆ ਜਾਵੇਗਾ। ਪੱਬ ਮਾਲਕ ਕੁੱਕ ਅਨੁਸਾਰ 2020 ਦੀ ਇਸ ਮਹਾਂਮਾਰੀ ਦੌਰਾਨ  ਬੱਚਿਆਂ ਨੂੰ ਭੁੱਖੇ ਰਹਿਣ ਦੀ ਇਜ਼ਾਜ਼ਤ ਦੇਣ ਦੇ ਫੈਸਲੇ ਵਿੱਚ ਵੋਟ ਦੇਣੀ ਬਹੁਤ ਮਾੜਾ ਕੰਮ ਹੈ। ਕੁੱਕ ਨੇ ਆਪਣਾ ਫੈਸਲਾ ਲੈਣ ਤੋਂ ਬਾਅਦ  ਸੁਨਾਕ ਦੇ ਸਮਰਥਕਾਂ ਦੁਆਰਾ ‘ਪ੍ਰੇਸ਼ਾਨ’ ਕੀਤੇ ਜਾਣ ਦਾ ਦਾਅਵਾ ਕੀਤਾ ਹੈ ਪਰ ਉਸਨੂੰ ਹੋਰ ਲੋਕਾਂ ਦਾ ਸਮਰਥਨ ਵੀ ਮਿਲਿਆ ਹੈ। ਇਸਦੇ ਨਾਲ ਹੀ ਹੋਰ ਬਹੁਤ ਸਾਰੇ ਸਥਾਨਕ ਅਧਿਕਾਰੀਆਂ, ਪੱਬਾਂ, ਕੈਫੇ ਅਤੇ ਰੈਸਟੋਰੈਂਟਾਂ ਨੇ ਵੀ ਘੋਸ਼ਣਾ ਕੀਤੀ ਹੈ ਕਿ ਉਹ ਅਕਤੂਬਰ ਦੌਰਾਨ ਗਰੀਬੀ ਦਾ ਸਾਹਮਣਾ ਕਰ ਰਹੇ ਬੱਚਿਆਂ ਲਈ  ਭੋਜਨ ਮੁਹੱਈਆ ਕਰਵਾਉਣਗੇ। ਇਸ ਮਾਮਲੇ ਦੇ ਸੰਬੰਧ ਵਿੱਚ ਸੁਨਾਕ ਦੇ ਦਫਤਰ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

About admin

Check Also

Punjab Languages Department announces Sahitya Ratna and Shormani Awards

  Awards will be given for the years 2015, 2016, 2017, 2018, 2019 and 2020 …

Leave a Reply

Your email address will not be published. Required fields are marked *

Share